ਜਸਟਿਨ ਟਰੂਡੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦ ਰਾਈਟ ਔਨਰੇਬਲ
ਜਸਟਿਨ ਟਰੂਡੋ
ਪੀਸੀ ਐਮਪੀ
Justin Trudeau and Benigno Aquino III November 2015 cropped.jpg
ਕੈਨੇਡਾ ਦਾ 23ਵਾਂ ਪ੍ਰਾਈਮ ਮਿਨਿਸਟਰ
ਮੌਜੂਦਾ
ਦਫ਼ਤਰ ਸਾਂਭਿਆ
ਨਵੰਬਰ 4, 2015
ਮੌਨਾਰਕਅਲਿਜ਼ਾਬਿਥ II
ਗਵਰਨਰ ਜਰਨੈਲਡੇਵਿਡ ਜੌਨਸਨ
ਜੂਲੀ ਪਾਈਐਟ
(ਨਾਮਜ਼ਦ)
ਸਾਬਕਾਸਟੀਫਨ ਹਾਰਪਰ
ਕੌਮਾਂਤਰੀ ਮਾਮਲੇ ਅਤੇ ਨੌਜਵਾਨਾਂ ਦਾ ਮਿਨਿਸਟਰ
ਮੌਜੂਦਾ
ਦਫ਼ਤਰ ਸਾਂਭਿਆ
ਨਵੰਬਰ 4, 2015
ਸਾਬਕਾਡੇਨਿਸ ਲੇਬੇਲ
ਲਿਬਰਲ ਪਾਰਟੀ ਦਾ ਲੀਡਰ
ਮੌਜੂਦਾ
ਦਫ਼ਤਰ ਸਾਂਭਿਆ
ਅਪ੍ਰੈਲ 14, 2013
ਸਾਬਕਾਬੌਬ ਰੇਅ (ਅੰਤਰਿਮ)
ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
ਅਕਤੂਬਰ 14, 2008
ਸਾਬਕਾਵਿਵੀਅਨ ਬਾਰਬੌਟ
ਨਿੱਜੀ ਜਾਣਕਾਰੀ
ਜਨਮਜਸਟਿਨ ਪਿਏਰ ਜੇਮਜ਼ ਟਰੂਡੋ
(1971-12-25) ਦਸੰਬਰ 25, 1971 (ਉਮਰ 48)
ਔਟਵਾ, ਓਂਟਾਰੀਓ, ਕੈਨੇਡਾ
ਸਿਆਸੀ ਪਾਰਟੀਲਿਬਰਲ
ਪਤੀ/ਪਤਨੀਸੋਫੀ ਗ੍ਰੈਗੁਆਰ (ਵਿ. 2005)
ਸੰਬੰਧਅਲੈਕਸਜ਼ਾਂਡਰ ਟਰੂਡੋ (ਭਾਈ)
ਮਾਈਕਲ ਟਰੂਡੋ (ਭਾਈ)
ਜੇਮਜ਼ ਸਿੰਕਲੇਰ (ਨਾਨਾ)
ਚਾਰਲਜ਼ ਟਰੂਡੋ (ਦਾਦਾ)
ਸੰਤਾਨ3
ਮਾਪੇਪੀਏਰ ਟਰੂਡੋ (ਪਿਤਾ)
ਮਾਰਗਰੇਟ ਸਿੰਕਲੇਰ (ਮਾਤਾ)
ਰਿਹਾਇਸ਼ਰਿਡੌ ਕੌਟਜ
ਅਲਮਾ ਮਾਤਰਮਕਗਿਲ ਯੂਨੀਵਰਸਿਟੀ (ਬੀਏ)
ਯੂਨੀਵਰਸਟੀ ਔਵ ਬ੍ਰਿਟਿਸ਼ ਕੌਲੰਮਬੀਆ (ਬੀਇਡ)
ਯੂਨੀਵਰਸਟੀ ਔਵ ਮੌਨਟ੍ਰੀਆਲ
ਦਸਤਖ਼ਤ
ਵੈਬਸਾਈਟGovernment website
Party website

ਜਸਟਿਨ ਪਾਇਰੀ ਜੇਮਸ ਟਰੂਡੋ ਇੱਕ ਕੈਨੇਡੀਅਨ ਸਿਆਸਤਦਾਨ ਹੈ ਜੋ ਕਿ ਕੈਨੇਡਾ ਦਾ 23ਵਾਂ ਅਤੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦਾ ਨੇਤਾ ਹੈ। ਕੈਨੇਡਾ ਦੇ ਇਤਿਹਾਸ ਵਿੱਚ ਉਹ ਜੋ ਕਲਾਰਕ ਤੋਂ ਬਾਅਦ ਦੂਜਾ ਯੁਵਾ ਪ੍ਰਧਾਨ ਮੰਤਰੀ ਹੈ ਅਤੇ ਕੈਨੇਡਾ ਦੇ 15ਵਾਂ ਪ੍ਰਧਾਨ ਮੰਤਰੀ ਪਾਇਰੀ ਟਰੂਡੋ ਦਾ ਪੁੱਤਰ ਹੈ।

ਟਰੂਡੋ ਦਾ ਜਨਮ ਓਟਾਵਾ 'ਚ ਹੋਇਆ ਅਤੇ ਉਸਨੇ ਜੀਨ-ਡੀ-ਬ੍ਰੀਬੀਅਫ ਕਾੱਲਜ ਤੋਂ ਸਿੱਖਿਆ ਹਾਸਿਲ ਕੀਤੀ। ਉਸਨੇ 1994 ਵਿੱਚ ਮੈਕਗਿੱਲ ਵਿਸ਼ਵਵਿਦਿਆਲੇ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ.ਏ ਪਾਸ ਕੀਤੀ ਅਤੇ 1998 ਵਿੱਚ ਬ੍ਰਿਟਿਸ਼ ਕੋਲੰਬੀਆ ਵਿਸ਼ਵਵਿਦਿਆਲੇ ਤੋਂ ਬੀ.ਐੱਡ ਪਾਸ ਕੀਤੀ। ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਮਗਰੋਂ ਟਰੂਡੋ ਵੈਨਕੂਵਰ ਵਿੱਚ ਅਧਿਆਪਕ ਦੇ ਤੌਰ 'ਤੇ ਕੰਮ ਕਰਨ ਲੱਗਾ ਅਤੇ ਇੰਜੀਨੀਅਰਿੰਗ ਪੜ੍ਹਾਉਣੀ ਸ਼ੁਰੂ ਕੀਤੀ ਅਤੇ ਫਿਰ ਵਾਤਾਵਰਨੀ ਭੂਗੋਲ ਵਿਸ਼ੇ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ।

ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਟਰੂਡੋ ਰਾਜਨੀਤੀ ਵਿੱਚ ਹੋਰ ਅੱਗੇ ਵਧੇ ਅਤੇ 2008 ਵਿੱਚ ਫੈਡਰਲ ਚੋਣਾਂ ਜਿੱਤੇ ਅਤੇ ਹਾਊਸ ਔਫ ਕੌਮਨਜ਼ ਵਿੱਚ ਪੈਪੀਨਿਓ ਦੀ ਪ੍ਰਤੀਨਿੱਧਤਾ ਕੀਤੀ। ਫਿਰ 2009 ਵਿੱਚ ਲਿਬਰਲ ਪਾਰਟੀ ਵੱਲੋਂ ਯੁਵਕ ਅਤੇ ਬਹੁਰਾਸ਼ਰੀਅਤਾ ਮੰਤਰੀ ਬਣੇ ਅਤੇ ਉਸੇ ਸਾਲ ਹੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਮੰਤਰਾਲੇ 'ਚ ਨਾਮਜ਼ਦ ਹੋਏ। ਸਾਲ 2011 ਵਿੱਚ ਉਹਨਾਂ ਨੂੰ ਸੈਕੰਡਰੀ ਸਿੱਖਿਆ, ਯੁਵਕ ੳਤੇ ਖੇਡ ਮੰਤਰਾਲੇ 'ਚ ਨਾਮਜ਼ਦ ਕੀਤਾ ਗਿਆ। ਟਰੂਡੋ ਨੇ ਲਿਬਰਲ ਪਾਰਟੀ ਦੀ ਕਮਾਨ ਅਪ੍ਰੈਲ 2013 ਵਿੱਚ ਸੰਭਾਲੀ ਅਤੇ ਫਿਰ ਇਸ ਪਾਰਟੀ ਨੇ 2015 ਵਿੱਚ ਚੋਣਾਂ 'ਚ ਭਾਰੀ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਇਸ ਪਾਰਟੀ ਨੇ ਕੈਨੇਡਾ ਦੀ ਸਿਆਸਤ ਵਿੱਚ ਤੀਜੇ ਤੋਂ ਅੱਵਲ ਦਰਜੇ ਦਾ ਸਫ਼ਰ ਤੈਅ ਕਰਦੇ ਹੋਏ 36 ਤੋਂ 186 ਸੀਟਾਂ ਪ੍ਰਾਪਤ ਕੀਤੀਆਂ ਜੋ ਕਿ ਕੈਨੇਡੀਅਨ ਰਾਜਨੀਤੀ ਵਿੱਚ ਹੁਣ ਤੱਕ ਸਭ ਤੋਂ ਵੱਡਾ ਬਦਲਾਵ ਹੈ।

ਮੁੱਢਲਾ ਜੀਵਨ[ਸੋਧੋ]

ਟਰੂਡੋ ਦਾ ਜਨਮ ਓਟਾਵਾ ਦੇ ਸਥਾਨਕ ਹਸਪਤਾਲ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਪਾਇਰੀ ਇਲਿਅਟ ਟਰੂਡੋ ਜੋ ਕਿ ਉਸ ਸਮੇਂ ਕੈਨੇਡਾ ਦੇ 15ਵੇਂ ਪ੍ਰਧਾਨ ਮੰਤਰੀ ਸਨ ਅਤੇ ਮਾਤਾ ਮਾਰਗਰੈੱਟ ਟਰੂਡੋ ਸਨ। ਕੈਨੇਡਾ ਦੇ ਬਾਕੀ ਸਾਰੇ ਹਸਪਤਾਲਾਂ ਵਾਂਗ ਮਾਰਗਰੈੱਟ ਦੇ ਜਣੇਪੇ ਸਮੇਂ ਪਾਇਰੀ ਨੂੰ ਦੂਰ ਰੱਖਿਆ ਗਿਆ ਪਰ ਉਸਦੀ ਪਤਨੀ ਦੀ ਫ਼ਰਮਾਇਸ਼ 'ਤੇ ਇਹ ਰੋਕ ਹਟਾ ਦਿੱਤੀ। ਇਸ ਤਰ੍ਹਾਂ ਟਰੂਡੋ ਕੈਨੇਡਾ ਦੇ ਇਤਿਹਾਸ 'ਚ ਦੂਜਾ ਉਹ ਬੱਚਾ ਹੈ ਜਿਸਦਾ ਜਨਮ ਉਸ ਸਮੇਂ ਦੇ ਮੋਜੂਦਾ ਪ੍ਰਧਾਨ ਮੰਤਰੀ ਦੇ ਘਰ ਹੋਇਆ; ਸਭ ਤੋਂ ਪਹਿਲਾ ਜੋਹਨ ਏ. ਮੈਕਡਾਨਲਡ ਦੀ ਧੀ ਮਾਰਗਰੈੱਟ ਮੈਰੀ ਥਿਓਡੋਰਾ ਮੈਕਡਿਨਲਡ (8 ਫਰਵਰੀ 1869 - 28 ਜਨਵਰੀ 1933) ਸੀ। ਇਸ ਸੂਚੀ ਵਿੱਚ ਟਰੂਡੋ ਦੇ ਛੋਟੇ ਭਰਾ ਐਲਗਜ਼ੈਂਡਰ (25 ਦਸੰਬਰ 1973 ਨੂੰ ਜਨਮ ਹੋਇਆ) ਅਤੇ ਮਾਈਕਲ (2 ਅਕਤੂਬਰ 1975 - 13 ਨਵੰਬਰ 1998) ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ।

ਉਹ ਫਰਾਂਸੀ-ਕੈਨੇਡੀਅਨ ਅਤੇ ਸਕਾਟਿਸ਼ ਮੂਲ ਦੀ ਵੱਡਾ ਹੈ। ਟਰੂਡੋ ਦੇ ਦਾਦੇ ਨੇ ਪ੍ਰਧਾਨ ਮੰਤਰੀ ਲੂਇਸ ਸੇਂਟ ਲੌਰੰਟ ਦੇ ਮੰਤਰੀ ਮੰਡਲ ਵਿਚ ਮੱਛੀ ਪਾਲਣ ਦੇ ਮੰਤਰੀ ਦੇ ਤੌਰ 'ਤੇ ਸੇਵਾ ਕੀਤੀ ਹੈ, ਜੋ ਕਾਰੋਬਾਰੀ ਚਾਰਲਸ ਐਮੀਲ ਟਰੂਡੋ ਅਤੇ ਸਕਾਟਿਸ਼-ਜਨਮ ਯਾਕੂਬ ਸਿੰਕਲੇਅਰ, ਸਨ।

ਵਕਾਲਤ[ਸੋਧੋ]

ਰਾਜਨੀਤਿਕ ਸ਼ੁਰੂਆਤ[ਸੋਧੋ]

ਵਿਰੋਧੀ ਧਿਰ 'ਚ, 2008-15[ਸੋਧੋ]

ਲਿਬਰਲ ਪਾਰਟੀ ਦੀ ਕਮਾਨ[ਸੋਧੋ]

ਪੂਰਵ ਸੱਟਾ[ਸੋਧੋ]

2013 ਨੇਤ੍ਰੀਤਵ ਚੋਣਾਂ[ਸੋਧੋ]

ਨਤੀਜੇ[ਸੋਧੋ]

2015 ਸੰਘੀ ਚੋਣਾਂ[ਸੋਧੋ]

ਦੇਸ਼ ਨੀਤੀ[ਸੋਧੋ]

ਵਿਦੇਸ਼ ਨੀਤੀ[ਸੋਧੋ]

ਨਿੱਜੀ ਜੀਵਨ[ਸੋਧੋ]

ਚੋਣ ਦਰਜੇ[ਸੋਧੋ]

ਹਵਾਲੇ[ਸੋਧੋ]